Followers

Thursday 29 June 2017

ਜਗਦੀਸ਼ ਰਾਏ ਕੁਲਰੀਆਂ ਦੀਆਂ ਮਿੰਨੀ ਕਹਾਣੀਆਂ


ਜਗਦੀਸ਼ ਰਾਏ ਕੁਲਰੀਆਂ ਦੀਆਂ ਮਿੰਨੀ ਕਹਾਣੀਆਂ 

ਨਾਮ                                                        :                               ਜਗਦੀਸ਼ ਰਾਏ ਕੁਲਰੀਆਂ
ਪਿਤਾ                                                       :                               ਸ਼੍ਰੀ ਪ੍ਰੇਮ ਕੁਮਾਰ ਗਰਗ
ਮਾਤਾ                                                       :                               ਸ਼੍ਰੀਮਤੀ ਸੰਤੋਸ਼ ਰਾਣੀ
ਪਤਨੀ                                                     :                               ਸ਼੍ਰੀਮਤੀ ਸ਼ਿਖਾ ਗਰਗ
ਬੱਚੇ                                                         :                               ਰਾਹੁਲ ਰਾਏ, ਸੋਹਿਤ ਰਾਏ(ਬੇਟੇ)
ਜਨਮ ਮਿਤੀ                                            :                               22-05-1978
ਜਨਮ ਅਸਥਾਨ                                      :                               ਪਿੰਡ ਕੁਲਰੀਆਂ, ਜਿਲ੍ਹਾ ਮਾਨਸਾ (ਪੰਜਾਬ)-151501 ਭਾਰਤ
ਵਿੱਦਿਅਕ ਯੋਗਤਾ   :ਐਮ..(ਪੰਜਾਬੀ, ਹਿੰਦੀ, ਮਾਸ ਕਮਿਊਨੀਕੇਸ਼ਨ), ਐਮ. ਫਿਲ (ਹਿੰਦੀ), ਡਿਪਲੋਮਾ ਪੱਤਰਕਾਰਤਾ ਤੇ ਜਨਸੰਚਾਰ, ਡਿਪਲੋਮਾ ਐਮ.ਪੀ.ਡਬਲਯੂ., ਡਿਪਲੋਮਾ ਐਚ. ਆਈ.ਵੀ ਅਤੇ ਪਰਿਵਾਰ ਭਲਾਈ
ਕੀ ਲਿਖਦੇ ਹੋ                                          :                               ਮਿੰਨੀ ਕਹਾਣੀ, ਲੇਖ, ਕਵਿਤਾ, ਵਿਅੰਗ, ਹਾਇਕੁ
ਲੇਖਣ ਆਰੰਭ                                          :                               1995 ਤੋਂ
ਕਿਸ ਭਾਸ਼ਾ ਂਚ ਲਿਖਦੇ ਹੋ                     :                               ਪੰਜਾਬੀ, ਹਿੰਦੀ
ਮੌਲਿਕ ਪ੍ਰਕਾਸ਼ਨਾਵਾ               :                               1.            ਹਾਸ਼ੀਏ ਤੋਂ ਮੁੜਦੀ ਜ਼ਿੰਦਗੀ(ਨਾਟਕ)
                                                                2.            ਸੰਵਾਦ ਤੇ ਸਿਰਜਣਾ-ਭਾਗ ਪਹਿਲਾ(ਮਿੰਨੀ ਕਹਾਣੀ ਲੇਖਕਾਂ ਨਾਲਮੁਲਾਕਾਤਾਂ)ਆਲੋਚਨਾ
                                                                3.            ਸੰਵਾਦ ਤੇ ਸਿਰਜਣਾ-ਭਾਗ ਦੂਜਾ (ਮਿੰਨੀ ਕਹਾਣੀ ਲੇਖਕਾਂ ਨਾਲਮੁਲਾਕਾਤਾਂ)ਆਲੋਚਨਾ
                                                                4.            ਰਿਸ਼ਤਿਆਂ ਦੀ ਨੀਂਹ (ਮਿੰਨੀ ਕਹਾਣੀ ਸੰਗ੍ਰਹਿ)
 ਸੰਪਾਦਨ/ਸਹਿ-ਸੰਪਾਦਨ:     :                               1.            ਪੰਜਾਬੀ ਮਿੰਨੀ ਕਹਾਣੀ ਦਾ ਵਰਤਮਾਨ(ਮਿੰਨੀ ਕਹਾਣੀ ਸੰਗ੍ਰਹਿ)                                                                             2.            ਆਓ ਜਿਊਣ ਜੋਗੇ ਹੋਈਏ(ਸਿਹਤ ਚੇਤਨਾ ਸੰਬੰਧੀ ਲੇਖ ਸੰਗ੍ਰਹਿ)
                3.            ਮੈਂ ਪਾਣੀ ਕਹਾਂ ਕਹਾਣੀ (ਲੇਖ ਸੰਗ੍ਰਹਿ)
        4.    ਪੰਜਵਾਂ ਥੰਮ੍ਹ (ਮਿੰਨੀ ਕਹਾਣੀ ਸੰਗ੍ਰਹਿ)     
ਖੋਜ ਕਾਰਜ             :                               1.            ਪੰਜਾਬੀ ਔਰ ਹਿੰਦੀ ਲਘੂਕਥਾ ਕਾ ਤੁਲਨਾਤਾਮਕ ਅਧਿਐਨ(ਹਿੰਦੀ)
ਸਨਮਾਨ                 :                               1.            ਸਿਹਤ ਵਿਭਾਗ ਪੰਜਾਬ ਵੱਲੋਂ ਸਟੇਟ ਐਵਾਰਡ(2009, 2016)
                                                                2.            ਜਿਲਾ ਪ੍ਰਸ਼ਾਸਨ ਮਾਨਸਾ ਵੱਲੋਂ ਅਜ਼ਾਦੀ ਦਿਵਸ 2009 ਮੌਕੇ ਪ੍ਰਸ਼ੰਸ਼ਾ ਪੱਤਰ
                                                3.ਮਲਵਈ ਪੰਜਾਬੀ ਸੱਥ,ਮੰਡੀ ਕਲਾਂ(ਬਠਿੰਡਾ) ਵੱਲੋਂ ਭਗਤ ਪੂਰਨ ਸਿੰਘ  ਪੁਰਸਕਾਰ(2012)
                                                                4. ਅਦਾਰਾਮਿੰਨੀਵੱਲੋਂ ਪ੍ਰਿੰਸੀਪਲ ਭਗਤ ਸਿੰਘ ਸੇਖੋਂ ਯਾਦਗਰੀ ਸਨਮਾਨ(2014)
                                                                5. ਲੋਕ ਚੇਤਨਾ ਮੰਚ ਰਤੀਆ (ਹਰਿਆਣਾ) ਵੱਲੋਂ ਸਨਮਾਨ
ਡਾਕ ਪਤਾ                                               :                               ਜਗਦੀਸ਼ ਰਾਏ ਕੁਲਰੀਆਂ
                                       46, ਇੰਮਪਲਾਈਜ਼ ਕਲੋਨੀ, ਬਰੇਟਾ
                                                  ਜਿਲ੍ਹਾ ਮਾਨਸਾ (ਪੰਜਾਬ) - 151501 ਭਾਰਤ
                                                ਫੋਨ :095018-77033 (ਮੋਬਾ.)

                                                                                                



                                         ਮੁਕਤੀ


''ਪੁੱਤਰਾ! ਮੇਰੀ ਤਾਂ ਇਹੀ ਅਰਜ਼ ਐ ਕਿ ਮੇਰੇ ਮਰਨ ਤੋਂ ਬਾਅਦ ਮੇਰੇ ਫੁੱਲ ਗੰਗਾ ਜੀ ਪਾ ਕੇ ਆਈਂ -'' ਮਰਨ ਕਿਨਾਰੇ ਪਏ ਬਿਸ਼ਨੇ ਬੁੜੇ  ਨੇ ਅਪਣੇ ਇਕਲੌਤੇ ਪੁੱਤਰ ਵਿਸਾਖਾ ਸਿੰਘ ਅੱਗੇ ਤਰਲਾ ਜਿਹਾ ਕੀਤਾ ਸੀ ਘਰ ਦੀ ਗੁਰਬਤ ਦੇ ਕਾਰਨ ਇਲਾਜ ਕਰਾਉਣਾ ਹੀ ਔਖਾ ਸੀ.......ਉਪਰੋਂ ਮਰਨੇ ਦੇ ਖਰਚੇ, ਫੁੱਲ ਪਾਉਣ ਆਦਿ ਦੀਆਂ ਰਸਮਾਂ ਤੇ ਆਉਣ ਵਾਲੇ ਸੰਭਾਵੀ ਖਰਚਿਆਂ ਬਾਰੇ ਕਿਆਸ ਕਰਕੇ ਉਹ ਧੁਰ ਅੰਦਰ ਤੱਕ ਕੰਬ ਜਾਂਦਾ ਸੀ
''ਲਓ ਬੱਚਾ! ਪਾਂਚ ਰੂਪੈ ਹਾਥ ਮੇਂ ਲੇਕਰ.......ਸੂਰਜ ਦੇਵਤਾ ਕਾ ਧਿਆਨ ਕਰੋਂ'' ਫੁੱਟਬਾਲ ਵਾਗੂੰ ਢਿੱਡ ਵਧੇ ਵਾਲੇ ਪਾਂਡੇ ਦੇ ਬੋਲਾਂ ਨੇ ਉਸਦੀ ਸੁਰਤੀ ਨੂੰ ਵਾਪਿਸ ਮੋੜਿਆ
ਗੰਗਾ ਵਿਚ ਖੜੇ ਉਸਨੂੰ ਕਾਫੀ ਸਮਾਂ ਹੋ ਗਿਆ ਸੀ........ਪਾਂਡਾ ਕਦੇ ਕਿਸੇ ਦੇ ਨਾਂ ਤੇ, ਕਦੇ ਕਿਸੇ ਦੇ ਨਾਂ ਤੇ ਉਸ ਤੋਂ ਪੰਜ-ਪੰਜ, ਦਸ-ਦਸ ਕਰਕੇ ਰੁਪਏ ਬਟੋਰ ਰਿਹਾ ਸੀ
''ਏਸੇ ਕਰੋ ਬੇਟਾ! ਦਸ ਰੁਪਏ ਦਾਂਏ ਹਾਥ ਮੇਂ ਲੇਕਰ ਅਪਣੇ ਪੂਰਵਜੋਂ ਕਾ ਧਿਆਨ ਕਰੋ.........ਇਸ ਸੇ ਮਰਨੇ ਵਾਲੇ ਕੀ ਆਤਮਾ ਕੋ ਸ਼ਾਂਤੀ ਮਿਲਤੀ ਹੈ......... ਹੁਣ ਉਸ ਤੋਂ ਰਿਹਾ ਨਾ ਗਿਆ ''ਪੰਡਤ ਜੀ.......ਆਹ! ਕੀ ਠੱਗਾ ਠੋਰੀ ਫੜੀ ਏ........ ਇੱਕ ਤਾਂ ਸਾਡਾ ਬੰਦਾ ਜਹਾਨ ਤੋਂ ਚਲਿਆ ਗਿਆ ਉਪਰੋਂ ਤੁਸੀਂ ਮਰੇ ਦਾ ਮਾਸ ਖਾਣੋਂ ਨਹੀਂ ਹਟਦੇ ਏਹ ਕਿਹੋ ਜਿਹੇ ਸੰਸਕਾਰ ਨੇ.........''
''ਅਰੇ ਮੂਰਖ! ਤੁਮਹੇ ਪਤਾ ਨਹੀਂ ਬ੍ਰਹਾਮਣੋਂ ਸੇ ਕੈਸੇ ਬਾਤ ਕੀ ਜਾਤੀ ਐ, ਚਲੋ ਮੈਂ ਨਹੀਂ ਪੂਜਾ ਕਰਵਾਤਾ, ਡਾਲੋ ਕੈਸੇ ਡਾਲੋਗੇ ਗੰਗਾ ਮੇਂ ਫੂਲ.......ਅਬ ਤੁਮਹਾਰੇ ਬਾਪ ਕੀ ਗਤੀ ਨਹੀਂ ਹੋਗੀ.......². ਉਸ ਕੀ ਆਤਮਾ ਭਟਕਤੀ ਫਿਰੇਗੀ.......'' ਪਾਂਡੇ ਨੇ ਕ੍ਰੋਧਿਤ ਹੁੰਦੇ ਕਿਹਾ
''ਬਾਪੂ ਨੇ ਜਦੋਂ ਏਥੇ ਸਵਰਗ ਨਹੀਂ ਭੋਗਿਆ........ਸਾਰੀ ਉਮਰ ਦੁੱਖਾਂ ਵਿਚ ਗਾਲ ਤੀ........ਆਹ ਤੇਰੇ ਮੰਤਰ ਕਿਹੜੇ ਸਵਰਗਾਂ ਵਿਚ ਵਾੜ ਦੇਣਗੇ.......ਲੋੜ ਨੀਂ ਮੈਨੂੰ ਥੋਡੇ ਅਜਿਹੇ ਮੰਤਰਾਂ ਦੀ........ਜੇ ਤੂੰ ਨਹੀਂਉ ਫੁੱਲ ਪਵਾਉਂਦਾ.........'' ਇਨਾਂ ਕਹਿੰਦਿਆਂ ਉਸ ਨੇ ਅਪਣੇ ਹੱਥਾਂ ਵਿਚ ਫੜੇ ਫੁੱਲਾਂ ਨੂੰ ਥੋੜਾ ਨੀਵਾਂ ਕਰਕੇ ਗੰਗਾ ਦੀਆਂ ਲਹਿਰਾਂ ਨਾਲ ਇਕਮਿਕ ਕਰਦਿਆਂ ਫੇਰ ਕਿਹਾ, ''ਲੈ ਆਹ ਪਾਤੇ''
ਉਸਦਾ ਇਹ ਢੰਗ ਦੇਖ ਕਿ ਪਾਂਡੇ ਦਾ ਮੂੰਹ ਅਵਾਕ ਅੱਡਿਆ ਰਹਿ ਗਿਆ

                                                 ਸਿਆਣਪ

ਤੈਨੂੰ ਕਿੰਨੀ ਵਾਰ ਕਿਹਾ ਐ ਕਿ ਇਹਨੂੰ ਸਕੂਲ ਤੋਰ ਦਿਆ ਕਰ,ਜ਼ਿਆਦਾ ਦਿਨ ਘਰੇ ਰਹੀ ਤਾਂ ਇਹਦਾ ਨਾਮ ਕੱਟ ਦੇਣਗੇ... ਘਰ ਦੇ ਬਹੁਤੇ ਕੰਮਾਂ ਦਾ ਲਾਲਚ ਛੱਡ”.... ਉਸ ਨੇ ਦਿਹਾੜੀ ਤੇ ਜਾਂਦਿਆ ਆਪਣੀ ਘਰਵਾਲੀ ਨੂੰ ਕਿਹਾ
ਤੈਨੂੰ ਤਾਂ ਉਈਂ ਬੋਲਣ ਦੀ ਆਦਤ ਐ..ਜਿਵੇਂ ਇੱਕ ਅੱਧਾ ਦਿਨ ਸਕੂਲ 'ਚ ਨਾ ਜਾਣ ਕਾਰਨ ਕੋਈ ਆਫ਼ਤ ਆਜੂ... ਜੁਆਕੜੀ ਦਾ ਜੇ ਕੁੱਝ ਦੁਖਦੈ, ਤਾਹੀਂਓ ਰੱਖੀ ਅੱਜ ਘਰੇ..ਇਹ ਤਾਂ ਸਕੂਲ ਜਾਣ ਨੂੰ ਕਹਿੰਦੀ ਸੀ..ਬਚਨੀ ਨੇ ਆਪਣੇ ਘਰਵਾਲੇ ਨਾਲ ਗੁੱਸੇ ਹੁੰਦੇ ਆਖਿਆ
ਪੁਗਾ ਲੈ ਆਪਣੀ ਮਰਜ਼ੀ.. ਜਦੋਂ ਇਹ ਬੇਗਾਨੇ ਘਰੇ ਜਾਊ,ਉਦੋਂ ਵੀ ਤਾਂ ਸਾਰੇਂਗੀ ਇਹਦੇ ਬਿਨਾਂ....ਇਹ ਕਹਿੰਦਿਆਂ ਉਹ ਘਰੋਂ ਬਾਹਰ ਹੋ ਗਿਆਆਹ! ਬੰਦੇ ਵੀ ਜ਼ਨਾਨੀਆਂ ਨੂੰ ਪਾਗਲ ਈਂ ਸਮਝਦੇ ਨੇ..ਮੈਂ ਕਿਹਾ ਬੀ ਕੁੜੀ ਬਿਮਾਰ ਐ..ਨਪੁੱਤੇ ਦੇ ਬਥੇਰੇ ਔਹੜ ਪੌਹੜ ਕਰ ਲੇ...ਅੱਜ ਡੇਰੇ ਸਿਆਣੇ ਕੋਲ ਲੈ ਕੇ ਜਾਊ,ਚੱਲ ਨੀਂ ਮੀਤੋ ਹੋ ਜਾ ਤਿਆਰ...ਉਸ ਨੇ ਆਪਣੀ ਕੁੜੀ ਨੂੰ ਆਵਾਜ਼ ਮਾਰਦਿਆਂ ਕਿਹਾ
'ਨਾ ਨੀਂ ਬੇਬੇ, ਮੈਂ ਨੀਂ ਜਾਂਦੀ.. ਬਾਪੂ ਸਹੀ ਕਹਿੰਦਾ ਸੀ ਕਿ ਤੇਰਾ ਤਾਂ ਡਮਾਕ ਹੱਲ ਗਿਐ..ਕੁਛ ਨੀਂ ਹੈਗਾ ਸਿਆਣਿਆਂ ਦੇ ਪੱਲੇ..ਸਾਡੇ ਸਕੂਲ 'ਚ ਪ੍ਰਾਰਥਨਾ 'ਚ ਖ਼ਬਰਾਂ ਪੜਦੇ ਦੱਸਿਆਂ ਸੀ ਕਿ ਇੱਕ ਸਿਆਣੀ ਨੇ ਭੂਤ ਕੱਢਦੇ ਹੋਏ ਇੱਕ ਬੱਚੀ ਨੂੰ ਗਰਮ ਚਿਮਟਿਆਂ ਨਾਲ ਕੁੱਟ-ਕੁੱਟ ਕੇ ਈਂ ਮਾਰਤਾ..ਮੈਨੂੰ ਤਾਂ ਬਲਾਈਂ ਡਰ ਲੱਗਦੈ.. ਮੇਰੀ ਮੰਨੇ ਤਾਂ ਮੈਨੂੰ ਕਿਸੇ ਡਾਕਟਰ ਕੋਲ ਦਿਖਾ ਲਿਆ...ਇੰਨਾਂ ਪਾਖੰਡਾਂ 'ਚ ਕੀ ਪਿਐ..ਕੁੜੀ ਨੇ ਦਲੀਲ ਨਾਲ ਗੱਲ ਕਰਦਿਆਂ ਕਿਹਾ
ਪੁੱਤ ਇਹ ਗੱਲ ਤਾਂ ਮੈਂ ਵੀ ਸੁਣੀ ਐ ..ਮਖ਼ਿਆਂ ਲੋਕਾਂ ਨੇ ਊਈਂ ਉਡਾ ਤੀਂ ਹੋਊ..ਪਰ ਕੀ ਕਰਾਂ ਘਰ ਦੇ ਰੀਤੀ-ਰਿਵਾਜ਼ਾ ਨੂੰ ਵੀ ਛੱਡਣਾ ਔਖੈ...ਉਸਨੇ ਕੁੜੀ ਦੀ ਗੱਲ ਨਾਲ ਸਹਿਮਤੀ ਜਿਹੀ ਪ੍ਰਗਟ ਕਰਦਿਆਂ ਕਿਹਾ
ਮਾਂ,ਆਹ ! ਪਾਖੰਡ ਛੱਡ ਦੇ ਹੁਣ..ਮੀਤੋ ਨੇ ਆਪਣੀਆਂ ਨਜ਼ਰਾਂ ਮਾਂ ਦੇ ਚਿਹਰੇ ਤੇ ਟਿਕਾਉਦਿਆਂ ਕਿਹਾ
ਚੱਲ ਧੀਏ ! ਹੋ ਜਾ ਤਿਆਰ ..ਸ਼ਹਿਰ ਵੱਡੇ ਡਾਕਦਾਰ ਕੋਲ ਚੱਲੀਏ.. ਆਪਾਂ ਨੂੰ ਕਿਹੜਾ ਪਹਿਲਾਂ ਇੰਨਾਂ ਨੇ ਤਾਰ ਤਾਂ ..ਬਚਨੀ ਨੇ ਆਪਣੀ ਗੱਲ ਨੂੰ ਬਦਲਦਿਆਂ ਕਿਹਾ
                    




ਕੁੰਡਲ

ਰਿਪੋਰਟ ਸੁਣ ਕੇ ਉਹ ਸੁੰਨ ਹੋ ਕੇ ਬੈਠ ਗਈਇੱਕ-ਇੱਕ ਕਰਕੇ ਪਿਛਲੀਆਂ ਗੱਲਾਂ ਉਸਦੇ ਸਾਹਮਣੇ ਘੁੰਮਣ ਲੱਗੀਆਂਅਜੇ ਕੀ ਉਮਰ ਹੈ ਉਸਦੀ ਮਸਾਂ ਸਾਲ ਕੁ ਹੋਇਆ ਵਿਆਹ ਨੂੰ .. ਉਪਰੋਂ ਏਡਾ ਵੱਡਾ ਪਹਾੜ ਟੁੱਟ ਪਵੇਗਾ ਇਹ ਉਸਨੇ ਸੁਪਨੇ ਵਿੱਚ ਵੀ ਨਹੀ ਸੋਚਿਆ ਸੀ.. ਅਸਲ ' ਵਿਆਹ ਹੀ ਉਸ ਲਈ ਨਰਕ ਬਣ ਗਿਆ.. ਪੂਰੇ ਸਾਲ ' ਕਦੇ ਹੱਸ ਕੇ ਨਹੀਂ ਦੇਖਿਆ, ਮਾਪਿਆਂ ਨੇ ਤਾਂ ਬੱਸ ਇੱਕ ਜ਼ਮੀਨ ਦੇਖ ਲਈਅਖੇ ਮੁੰਡਾ ਕੱਲਾ ਕਾਰਾ ਪਾਂਡੇ ਤੋਂ ਕੁੰਡਲੀ ਵੀ ਮਿਲਾ ਲਈ , ਧੀਏ ਐਸ਼ ਕਰੇਗੀ  ਐਸ਼, … ਐਸ਼.. ਕਿਹੋ ਜਿਹੀ ਐਸ਼ਉਸਦਾ ਸਿਰ ਚਕਰਾਉਣ ਲੱਗ ਪੈਂਦਾ
ਕਰਮਾ ਉਸਦਾ ਘਰਵਾਲਾ, ਭਾਵੇਂ ਉਸਨੇ ਕਦੇ ਉਸ ਨਾਲ ਕੁੱਟਮਾਰ ਨੀਂ ਕੀਤੀ.. ਪਰ ਵਿਆਹ ਤੋਂ ਥੋੜੇ ਦਿਨਾਂ ਬਾਅਦ ਹੀ ਪਤਾ ਲੱਗ ਗਿਆ ਸੀ ਕਿ ਉਹ ਕੋਈ ਨਸ਼ਾ ਪੱਤਾ ਕਰਦਾ .. ਉਹ ਜਦੋਂ ਦੋਵੇਂ 'ਕੱਠੇ ਹੁੰਦੇ ਤਾਂ ਉਸ ਦੀਆਂ ਬਾਹਾਂ ਇੰਝ ਲਗਦੀਆਂ ਜਿਵੇਂ ਕਿਸੇ ਨੇ ਸੁਰਾਖ ਕੀਤੇ ਹੋਣਨਿੱਕੇ ਨਿੱਕੇ ਨਿਸ਼ਾਨ.. ਟੀਕਿਆਂ ਨਾਲ ਜਿਵੇਂ ਸਾਰਾ ਸਰੀਰ ਬਿੰਨ ਰੱਖਿਆ ਸੀ.. ਬੁੱਢੇ ਮਾਂ-ਬਾਪ ਨੂੰ ਟਿੱਚ ਜਾਣਦਾ ਸੀ
ਪਿਛਲੇ ਮਹੀਨੇ ਕੁ ਤੋਂ ਤਾਂ ਉਸਦਾ ਸਰੀਰ ਸੁੱਕਣ ਲੱਗਿਆ.. ਬੁਖਾਰ ਨਾ ਉਤੱਰਿਆ ਕਰੇਪਹਿਲਾ ਪਿੰਡੋਂ 'ਲਾਜ ਕਰਾਂਉਦੇ ਰਹੇ ਤੇ ਅੱਜ ਅੱਕ ਕੇ ਸ਼ਹਿਰ ਵੱਡੇ ਹਸਪਤਾਲ ਲੈ ਕੇ ਆਈਆਉਣ ਨੂੰ ਕੇਹੜਾ ਤਿਆਰ ਸੀ..ਅਖੇ ਮੈਂ ਨੀਂ ਜਾਣਾਮੈਨੂੰ ਨੀਂ ਕੁਛ ਹੁੰਦਾ,ਬੱਸ ਦੋ ਟੀਕੇ ਲਵਾ ਦਿਓ..ਮਸਾਂ ਮਿੰਨਤਾਂ ਤਰਲੇ ਪਾਂਉਦੀ ਵੈਰੀ ਨੂੰ ਹਸਪਤਾਲ ਲੈ ਕੇ ਅੱਪੜੀਸਵੇਰ ਦੇ ਖੂਨ ਦੇ ਟੈਸਟ ਲਏ ਨੇ.. ਦੁਪਿਹਰ ਰਿਪੋਟ ਆਈਕਹਿੰਦੇ ਬੀਬੀ ਤੇਰੇ ਵੀ ਟੈਸਟ ਕਰਨੇ ਪੈਣਗੇ..ਮੈਂ ਕਿਹਾ ਜੀ ਮੈਨੂੰ ਤਾਂ ਕੋਈ ਮਰਜ਼ ਨਹੀਂ..ਅਖੇ ਤੇਰੇ ਵੀ ਜਰੂਰੀ ਨੇ..ਕਹਿੰਦੇ ਬਾਦ ' ਕੱਠੀ ਰਿਪੋਟ ਦੱਸਾਂਗੇਕਾਲਾ ਜਾ ਫੀਤਾ ਬਾਂਹ ' ਪਾ ਕੇ ਪੂਰੀ ਸਰਿੰਜ ਖੂਨ ਦੀ ਭਰ ਲੀ..ਸਾਰੀ ਉਮਰ ਮੈਂ ਟੀਕੇ ਤੋਂ ਡਰਦੀ ਰਹੀ ਪਰ ਅੱਜ ਇਸ ਚੰਦਰੇ ਕਾਰਨ ਮੂੰਹੋਂ ਊਂ ਤੱਕ ਨਾ ਨਿਕਲੀ
ਆਖਿਰ ਰਿਪੋਟਾਂ ਗਈਆ.. ਹਸਪਤਾਲ ਦੀ ਬੀਬੀ ਨੇ ਸਾਨੂੰ ਲੰਮਾ ਚੌੜਾ ਸਮਝਾ ਕੇ  ਰੈੱਡ ਰਿਬਨ ਦੀ ਤਸਵੀਰ ਵਾਲੇ ਪੋਸਟਰ ਵੱਲ ਇਸ਼ਾਰਾ ਕੀਤਾ..ਤਾਂ ਥਾਏਂ ਬੈਠੀ ਦਾ ਸਰੀਰ ਮਿੱਟੀ ਬਣ ਗਿਆ..ਡਮਾਕ ਕੰਮ ਨਹੀਂ ਕਰ ਰਿਹਾਕੀ ਕਰਾਂ.. ਹਾਏ ਵੇ ਮੇਰਿਆ ਰੱਬਾ ਤੂੰ ਕੇਹੜੇ ਕਰਮਾਂ ਦਾ ਬਦਲਾ ਲਿਐ ਮੈਥੋਂਬਾਪੂ ਮੇਰੇ ਨੇ ਵਿਆਹ ਵੇਲੇ ਬਥੇਰੀਆਂ ਕੁੰਡਲੀਆਂ ਟੇਵੇ ਮਿਲਾਏ..ਪਰ ਕੀ ਫੈਦਾ ਮੇਰਿਆਂ ਬਾਬਲਾਰਿਬਨ.. ਕੁੰਡਲੀਟੀਕੇ.. ਇੱਜ਼ਤ ਵਰਗੇ ਸ਼ਬਦ ਲਗਾਤਾਰ ਦਿਮਾਗ ' ਘੁੰਮਦੇ ਨੇਲਗਦੈ ਮੇਰਾ ਸਿਰ ਹੁਣੇ ਪਾਟ ਜਾਵੇਗਾ.. ਮੈਂ ਆਪਣੇ ਸਿਰ ਨੂੰ ਦੋਵਾਂ ਹੱਥਾਂ ਨਾਲ ਜ਼ੋਰ ਦੀ ਘੁੱਟਿਆ .. ਤੇ ਇਕਦਮ ਖਿਆਲ ਆਇਆਂ ਕਿ ਹੁਣ ਕੀ ਪਿਐ ਏਥੇ ..ਕਿਉਂ ਨਾ ਆਪਣੇ ਆਪ ਨੂੰ ਖਤਮ ਕਰ ਲਵਾਂਸੁੰਨ ਜਿਹੀ ਹੋਈ ਆਪਣੇ ਆਪ ਨਾਲ ਗੱਲਾਂ ਕਰਦੀ ਹਾਂ
ਅਚਾਨਕ ਹਸਪਤਾਲ ਦੀ ਬੀਬੀ ਦੀਆਂ ਗੱਲਾਂ ਦਿਮਾਗ ' ਗੂੰਜਦੀਆਂ ਨੇ… 'ਬੀਬੀ ਘਬਰਾਉਣ ਦੀ ਲੋੜ ਨੀਂ.. ਤੁਸੀਂ ਲੰਮਾ ਸਮਾਂ ਜਿਉ ਸਕਦੇ ਹੋ..ਪਰ ਤਹਾਨੂੰ ਆਪਣੇ ਅੰਦਰ ਜਿਊਣ ਦੀ ਇੱਛਾ ਸ਼ਕਤੀ ਜਗਾਉਣੀ ਪਵੇਗੀ..ਹੌਸਲੇ ਨਾਲ ਵੱਡੀਆ ਵੱਡੀਆ ਲੜਾਈਆਂ ਜਿੱਤੀਆਂ ਜਾ ਸਕਦੀਆ ਨੇ"
"ਹਾਂ, ਹੌਂਸਲਾ ਤਾਂ ਹੁਣ ਕਰਨਾ ਹੀ ਪੈਣਾ .." ਸੋਚਦੀ ਹੋਈ ਆਪਣੇ ਪਤੀ ਨੂੰ ਘਰ ਲਿਜਾਉਣ ਵਾਸਤੇ ਉੱਠ ਪੈਂਦੀ ਹਾਂ

         ਫੇਸਬੁੱਕ
                                                       


ਮੇਰੀ ਫੇਸਬੁੱਕ ਦੀ ਫਰੈਂਡਲਿਸਟ ਵਿੱਚ ਹੋਰਨਾਂ ਤੋਂ ਇਲਾਵਾ ਮੇਰੀਆਂ ਵਿਦਿਆਰਥਣਾਂ ਵੀ ਸ਼ਾਮਿਲ ਹਨਆਨ ਲਾਈਨ ਕਦੇ ਕਦਾਈਂ ਇਹ ਮੇਰੇ ਤੋਂ ਮਾਰਗ ਦਰਸ਼ਨ ਵੀ ਪ੍ਰਾਪਤ ਕਰਦੀਆਂ ਰਹਿੰਦੀਆਂ ਹਨਅਜੇ ਮੈਂ ਫੇਸਬੁੱਕ ਆਨ ਹੀ ਕੀਤੀ ਹੈ ਕਿ ਧੜਾਧੜ ਅਪਡੇਟਸ ਆਉਣੇ ਸ਼ੁਰੂ ਹੋ ਗਏ ਹਨਮੇਰੀ ਵਿਦਿਆਰਥਣ ਰਿੰਪੀ ਨੇ ਅੱਜ ਫੇਰ ਆਪਣੀ ਪ੍ਰੋਫਾਈਲ ਪਿਕਚਰ ਚੇਂਜ ਕਰ ਦਿੱਤੀ ਹੈਕੁਦਰਤੀ ਇਹ ਆਨਲਾਈਨ ਵੀ ਹੈ
ਮੈਸੇਜ ਆਉਂਦਾ ਹੈ… "ਸਰ , ਸਤਿ ਸ਼੍ਰੀ ਅਕਾਲ ।"
"ਸਤਿ ਸ਼੍ਰੀ ਅਕਾਲ….. ਕੀ ਗੱਲ ਅੱਜ ਫੇਰ ਫੋਟੋ ਚੇਂਜ ਕਰ ਦਿੱਤੀਕੀਹਦੀ ਹੈ ਏਹ?"- ਮੈਂ ਪੁੱਛਿਆ ਹੈ
" ਸਰ…. ਹੀਰੋਈਨ ਹੈ…. ਕੈਟਰੀਨਾ ਕੈਫ਼ !"
ਜਵਾਬ ਪੜ੍ਹਦੇ ਹੀ ਦਿਮਾਗ ਘੁੰਮਣ ਲਗ ਜਾਂਦਾ ਹੈ ਕਿ ਅੱਜ ਕੱਲ ਦੇ ਬੱਚਿਆਂ ਨੂੰ ਹੋ ਕੀ ਗਿਆ ਹੈ
ਮੈਂ ਦੁਬਾਰਾ ਪੁੱਛਦਾ ਹਾਂ …."ਬੇਟਾ ਇਸ ਦੀ ਫੋਟੋ ਕਿਉਂ ਲਗਾਈ ….।"
"ਸਰ.. ਕੋਈ ਸਾਡੀ ਫੋਟੋ ਦਾ ਮਿਸ ਯੂਜ਼ ਨਾ ਕਰ ਲਵੇ, ਇਸੇ ਕਰਕੇ ਲਗਾਈ ।"- ਉਸਨੇ ਲਿਖਿਆ ਹੈ
" ਓਹ ਤਾਂ ਠੀਕ ਹੈ ਬੇਟੇਪਰ ਤੁਸੀਂ ਐਕਟਰਸ ਦੀਆਂ ਹੀ ਫੋਟੋਆ ਕਿਉਂ ਲਗਾਉਂਦੇ ਹੋਮਦਰ ਟਰੇਸਾ ਜਾਂ ਕਿਰਨ ਬੇਦੀ ਦੀ ਕਿਉਂ ਨਹੀਂ…?"
         ਮੇਰੇ ਇੰਨਾਂ ਲਿਖਣ ਤੋਂ ਬਾਅਦ ਰਿੰਪੀ ਆਫ਼ ਲਾਈਨ ਹੋ ਗਈ


46, ਇੰਮਪਲਾਈਜ਼ ਕਲੋਨੀ, ਬਰੇਟਾ

ਜਿਲ੍ਹਾ ਮਾਨਸਾ (ਪੰਜਾਬ) - 151501 ਭਾਰਤ
ਫੋਨ :095018-77033 (ਮੋਬਾ.)
       

2 comments: